ਪੰਜ ਹੀ ਤਾਂ ਅੱਖਰਾਂ ਦੀ ਨਿੱਕੀ ਜਿਹੀ ਮੁਹੱਬਤ ਨੁਮਾ ਗੱਲ। ਕਿਸੇ ਲਈ ਕੁਝ ਵੀ ਨਹੀਂ ਤੇ ਕਿਸੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ। ਇਸ ਨਿੱਕੇ ਵਾਕ ਰਾਹੀਂ ਹਾਰੀ ਜਾ ਸਕਦੀ ਹੈ ਸਾਰੀ ਜ਼ਿੰਦਗੀ ਤੇ ਪ੍ਰਾਪਤ ਕੀਤੀ ਜਾ ਸਕਦੀ ਆਪਣੇ ਮਹਿਬੂਬ ਤੋਂ ਉਮਰ ਭਰ ਦੀ ਮੁਹੱਬਤ। ਹਾਰੀ ਦੀ ਥਾਂ ਵਾਰੀ ਸ਼ਬਦ ਹੋਰ ਵੀ ਸੋਹਣੇ ਤਰੀਕੇ ਨਾਲ ਆ ਖੜਦਾ। ਵਾਰ ਦੇਣਾ ਇੱਕ ਛਿਣ ਚ ਵਾਪਰਨ ਵਾਲਾ ਵਤੀਰਾ ਨਹੀਂ, ਹਰ ਪਲ਼ ਹਰ ਦਿਨ ਵਾਰਿਆ ਜਾਣਾ ਹੈ।
ਜਦੋਂ ਆਸ਼ਿਕ ਨੇ ਮਹਿਬੂਬ ਨੂੰ ਇਹ ਗੱਲ ਕਹੀ ਸੀ ਤਾਂ ਮਹਿਬੂਬ ਦੀਆਂ ਅੱਖਾਂ ਵਿਚਲੇ ਪਾਣੀ ਨੇ ਰੰਗ ਬਦਲ ਲਿਆ ਸੀ। ਉਸਦੇ ਕਹੇ ਨੂੰ ਮੰਨ ਲੈਣ ਚ ਝੁਕੀਆਂ ਪਲਕਾਂ ਨੇ ਪਿਆਰ ਦਾ ਹਰ ਰੰਗ ਸਵੀਕਾਰ ਕਰ ਲਿਆ। ਕੋਲ ਰਹਿਣ ਨੂੰ ਮੰਨ ਲੈਣਾ ਬਹੁਤ ਆਸਾਨ ਹੈ, ਤੁਰ ਜਾਣ ਲਈ ਕਹੀ ਗੱਲ ਨੂੰ ਮੰਨਣਾ ਏਨਾ ਮੁਸ਼ਕਿਲ ਹੈ ਕਿ ਉਮਰ ਭਰ ਇਨਸਾਨ ਤੁਰਿਆ ਜਾਂਦਾ ਹੀ ਦਿਖਦਾ। ਹੋਰ ਕੋਈ ਭੁਲੇਖਾ ਨਹੀਂ ਪੈਂਦਾ।
ਤੁਰੇ ਜਾਂਦੇ ਸੱਜਣ ਦੀ ਸ਼ਾਨ ਵੱਲ
ਅੱਖੀਂਓ ਦਿਲ ਚਾਹੀਦਾ ਹੈ ਦੇਖਣ ਲਈ(ਸੁਰਜੀਤ ਪਾਤਰ)
ਭੁਲੇਖੇ ਨਹੀਂ ਮੁੱਕਦੇ ਹੁੰਦੇ ਰੂਪ ਬਦਲ ਕੇ ਆਉਂਦੇ ਰਹਿੰਦੇ। ਕਿਸੇ ਜਾਂਦੇ ਨੂੰ ਦੇਖ ਲਈਏ ਤਾਂ ਭੁਲੇਖੇ ਵੀ ਖੜ੍ਹ ਜਾਂਦੇ।
No account yet?
Create an Account